ਧਿਆਨ ਹਿੱਤ
ਨੈਸ਼ਨਲ ਯੂਥ ਵੈਲਫੇਅਰ ਕਲੱਬ
(ਰਜਿ:), ਫਰੀਦਕੋਟ, (ਪੰਜਾਬ)
ਭਾਰਤ
(ਸਬੰਧਤ : ਯੁਵਕ ਸੇਵਾਵਾਂ ਵਿਭਾਗ, ਫਰੀਦਕੋਟ)
ਪੇਸ਼ ਕਰਦਾ ਹੈ :
“ਧੀ ਪੰਜਾਬ ਦੀ ਪੁਰਸਕਾਰ - 2011”
ਧਿਆਨ ਹਿੱਤ
• ਮੁਕਾਬਲੇ ਲਈ ਅਰਜ਼ੀ ਭੇਜਣ ਦੀ ਆਖਰੀ ਮਿਤੀ 20.10.2011 ਅਤੇ ਰੁਪਏ 500/- ਐਂਟਰੀ / ਦਾਖਲਾ ਫੀਸ, ਜੋ ਨਾ ਵਾਪਸ ਹੋਣ ਯੋਗ ਹੋਵੇਗੀ । ਫੀਸ ਡਿਮਾਂਡ ਡਰਾਫਟ, ਪੋਸਟਲ ਆਰਡਰ ਜਾਂ ਮਨੀਆਰਡਰ ਦੇ ਰੂਪ ਵਿੱਚ ਪ੍ਰਧਾਨ, ਨੈਸ਼ਨਲ ਯੂਥ ਵੈਲਫੇਅਰ ਕਲੱਬ (ਰਜਿ:), ਫਰੀਦਕੋਟ ਲਈ ਭੁਗਤਾਨਯੋਗ ਹੋਵੇ ।
• ਹਰੇਕ ਭਾਗ ਵਿਚ ਪਹਿਰਾਵਾ ਬਦਲਣ ਦੀ ਆਗਿਆ ਹੈ ।
• ਪੰਜਾਬੀ ਸੱਭਿਆਚਾਰ ਨਾਲ ਸਬੰਧਤ ਕਿਸੇ ਵੀ ਵਿਸ਼ੇ ‘ਤੇ ਪ੍ਰਤੀਯੋਗੀ ਵੱਲੋਂ ਆਪਣੇ ਵਿਚਾਰ ਘੱਟੋ ਘੱਟ 300 ਸ਼ਬਦਾਂ ਦੇ ਲੇਖ ਦੇ ਰੂਪ ਵਿਚ ਅਰਜ਼ੀ ਨਾਲ ਭੇਜਣੇ ਜਰੂਰੀ ਹਨ ।
• ਪੰਜਾਬੀ ਪਹਿਰਾਵੇ ਵਿਚ ਕੰਪਿਊਟਰ ਪ੍ਰਭਾਵ ਰਹਿਤ ਪੋਸਟਕਾਰਡ ਅਕਾਰ ਦੀ ਇੱਕ ਤਾਜ਼ਾ ਰੰਗਦਾਰ ਫੋਟੋ ਫਾਰਮ ਨਾਲ ਭੇਜੀ ਜਾਵੇ ।
• ਜੱਜਾਂ ਦਾ ਫੈਸਲਾ ਅੰਤਿਮ ਹੋਵੇਗਾ । ਜੱਜਾਂ ਵੱਲੋਂ ਭਾਗੀਦਾਰ ਨੂੰ ਦਿੱਤੇ ਅੰਕਾਂ ਦੀ ਓਵਰ ਰਾਈਟਿੰਗ ਜਾਂ ਕਟਿੰਗ ਨਹੀਂ ਕੀਤੀ ਜਾਵੇਗੀ ।
• ਕਿਸੇ ਨੂੰ ਵੀ ਬਰੈਕਟਡ ਫਸਟ ਜਾਂ ਸੈਕਿੰਡ ਨਹੀਂ ਕੱਢਿਆ ਜਾਵੇਗਾ ।
• ਅਨੁਸ਼ਾਸਨ ਵਿਚ ਨਾ ਰਹਿਣ ਵਾਲੀ ਜਾਂ ਪ੍ਰਬੰਧਕਾਂ ਨੂੰ ਸਹਿਯੋਗ ਨਾ ਦੇਣ ਵਾਲੀ ਭਾਗੀਦਾਰ ਨੂੰ ਮੁਕਾਬਲੇ ਵਿਚੋਂ ਕਿਸੇ ਵੀ ਸਮੇਂ ਬਾਹਰ ਕੀਤਾ ਜਾ ਸਕਦਾ ਹੈ ।
• ਪ੍ਰਬੰਧਕਾਂ ਨੂੰ ਪ੍ਰੋਗਰਾਮ ਦਾ ਸਮਾਂ, ਮਿਤੀ ਜਾਂ ਸਥਾਨ ਬਦਲਣ ਦਾ ਪੂਰਾ ਹੱਕ ਹੋਵੇਗਾ ।
• ਭਾਗੀਦਾਰ ਵੱਲੋਂ ਰਿਹਾਇਸ਼ ਸਬੰਧੀ ਹਾਂ ਜਾਂ ਨਾਂਹ ਦੀ ਸੂਚਨਾ ਫਾਰਮ ਨਾਲ ਭੇਜੀ ਜਾਵੇ । ਜੇਕਰ ਹਾਂ ਹੈ ਤਾਂ (ਭਾਗੀਦਾਰ ਤੋਂ ਬਿਨਾਂ) ਨਾਲ ਆ ਰਹੇ ਪੁਰਸ਼ ਤੇ ਇਸਤਰੀਆਂ ਦੀ ਗਿਣਤੀ ਵੀ ਦੱਸੀ ਜਾਵੇ ਤਾਂ ਜੋ ਉਸ ਅਨੁਸਾਰ ਹੀ ਪ੍ਰਬੰਧ ਕੀਤਾ ਜਾ ਸਕੇ ।
• ਕਲੱਬ ਵੱਲੋਂ ਸਰਕਾਰੀ ਜਾਂ ਗ਼ੈਰ ਸਰਕਾਰੀ ਸੰਸਥਾਵਾਂ ਵੱਲੋਂ ਦੇਸ਼/ਵਿਦੇਸ਼ ਵਿਖੇ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਭਾਗ ਲਿਆ ਜਾਂਦਾ ਹੈ । ਤੁਸੀਂ ਵੀ ਇਨ੍ਹਾਂ ਪ੍ਰੋਗਰਾਮਾ ਵਿਚ ਹਿੱਸਾ ਲੈ ਸਕਦੇ ਹੋ । ਇਸ ਸਬੰਧੀ ਤੁਹਾਡੇ ਵੱਲੋਂ ਸਹਿਮਤੀ ਦਾਖਲਾ ਫਾਰਮ ਵਿੱਚ ਦਿੱਤੀ ਜਾ ਸਕਦੀ ਹੈ ।
• ਭਾਗੀਦਾਰ ਨੂੰ ਸਰਟੀਫਿਕੇਟ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਫਰੀਦਕੋਟ ਅਤੇ ਕਲੱਬ ਵੱਲੋਂ ਸਾਂਝੇ ਰੂਪ ਵਿਚ ਦਿੱਤਾ ਜਾਵੇਗਾ ।
• ਭਾਗੀਦਾਰ ਨੂੰ ਆਉਣ ਜਾਣ ਦਾ ਕਿਰਾਇਆ ਨਹੀਂ ਦਿੱਤਾ ਜਾਵੇਗਾ ।
• ਭਾਗੀਦਾਰ ਨੂੰ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਮੁਕਾਬਲੇ ਸਬੰਧੀ ਕੁਝ ਜ਼ਰੂਰੀ ਗੱਲਾਂ ਦੱਸੀਆਂ ਜਾਂਦੀਆਂ ਹਨ ਅਤੇ ਗਿੱਧੇ ਦੀ ਰਿਹਸਲ ਕਰਵਾਈ ਜਾਂਦੀ ਹੈ । ਇਸ ਲਈ ਭਾਗੀਦਾਰ ਮਿਤੀ 12.11.2011 ਨੂੰ ਦੁਪਹਿਰ ਠੀਕ 12.00 ਵਜੇ ਐਮ ਜੀ ਐਮ ਸੀਨੀਅਰ ਸੈਕੰਡਰੀ ਸਕੂਲ (ਨਜ਼ਦੀਕ ਰਾਮ ਬਾਗ), ਫਰੀਦਕੋਟ ਪਹੁੰਚ ਕੇ ਰਿਪਰੋਟ ਕਰੇ ।
• ਵੱਖ ਵੱਖ ਟੈਲੀਵਿਜ਼ਨ ਚੈਨਲ ਇਸ ਪ੍ਰੋਗਰਾਮ ਨੂੰ ਰਿਕਾਰਡ ਕਰ ਰਹੇ ਹਨ ।
• ਫਾਈਨਲ ਮੁਕਾਬਲੇ ਵਿਚ ਭਾਗ ਲੈਣ ਤੋਂ ਪਹਿਲਾਂ ਹਰੇਕ ਭਾਗੀਦਾਰ ਨੂੰ ਉੱਪ ਚੋਣ ਮੁਕਾਬਲੇ ਵਿਚ ਭਾਗ ਲੈਣਾ ਜ਼ਰੂਰੀ ਹੋਵੇਗਾ । ਇਸ ਬਾਰੇ ਮਿਤੀ, ਸਮਾਂ ਅਤੇ ਸਥਾਨ ਦੀ ਸੂਚਨਾ ਭਾਗੀਦਾਰ ਨੂੰ ਪ੍ਰਬੰਧਕਾਂ ਵੱਲੋਂ ਪਹਿਲਾਂ ਦਿੱਤੀ ਜਾਵੇਗੀ ।
• ਇਸ ਉੱਪ ਚੋਣ ਮੁਕਾਬਲੇ ਵਿੱਚ ਹਰੇਕ ਭਾਗੀਦਾਰ ਨੂੰ ਪ੍ਰਸੰਸਾਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਜਾਵੇਗਾ ।
• ਇਸ ਪ੍ਰੋਗਰਾਮ ਸਬੰਧੀ ਵੇਰਵਾ, ਦਾਖਲਾ ਫਾਰਮ, ਪਿਛਲੇ ਪ੍ਰੋਗਰਾਮ ਨਾਲ ਸਬੰਧਤ ਫੋਟੋਆਂ ਤੇ ਵੀਡਿਓ ਕਲਿਪਸ www.shabadsanjh.com ‘ਤੇ ਦੇਖੇ ਜਾ ਸਕਦੇ ਹਨ ।
• ਦਾਖਲਾ ਫਾਰਮ "Shabad Sanjh" ਵੈੱਬਸਾਈਟ ਤੋਂ ਡਾਊਨਲੋਡ ਕਰਨ ਉਪਰੰਤ ਭਰ ਕੇ ਭੇਜਿਆ ਜਾ ਸਕਦਾ ਹੈ ।
• ਭਾਗੀਦਾਰ ਆਪਣਾ ਦਾਖਲਾ ਫਾਰਮ ਭੇਜਣ ਤੋਂ ਬਾਅਦ ਇਤਲਾਹ ਜ਼ਰੂਰ ਕਰੇ ।
• ਦਾਖਲਾ ਫਾਰਮ "Shabad Sanjh" ਵੈੱਬਸਾਈਟ ਤੋਂ ਡਾਊਨਲੋਡ ਕਰਨ ਉਪਰੰਤ ਭਰ ਕੇ ਭੇਜਿਆ ਜਾ ਸਕਦਾ ਹੈ ।
• ਭਾਗੀਦਾਰ ਆਪਣਾ ਦਾਖਲਾ ਫਾਰਮ ਭੇਜਣ ਤੋਂ ਬਾਅਦ ਇਤਲਾਹ ਜ਼ਰੂਰ ਕਰੇ ।
ਹੋਰ ਪੜੋ...