ਨਿਯਮਾਵਲੀ
ਨੈਸ਼ਨਲ ਯੂਥ ਵੈਲਫੇਅਰ ਕਲੱਬ
(ਰਜਿ:), ਫਰੀਦਕੋਟ, (ਪੰਜਾਬ)
ਭਾਰਤ
(ਸਬੰਧਤ : ਯੁਵਕ ਸੇਵਾਵਾਂ ਵਿਭਾਗ, ਫਰੀਦਕੋਟ)
ਪੇਸ਼ ਕਰਦਾ ਹੈ :
“ਧੀ ਪੰਜਾਬ ਦੀ ਪੁਰਸਕਾਰ - 2011”
ਨਿਯਮਾਵਲੀ
ਪਹਿਲਾ ਭਾਗ
ਪੰਜਾਬੀ ਸੱਭਿਆਚਾਰ ਨੂੰ ਪ੍ਰਗਟਾਉਂਦੇ ਪਹਿਰਾਵੇ ਦਾ ਪ੍ਰਦਰਸ਼ਨ :
• ਪੰਜਾਬੀ ਪਹਿਰਾਵੇ ਦੇ ਪ੍ਰਦਰਸ਼ਨ ਦੌਰਾਨ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਵਸਤਰ, ਗਹਿਣੇ ਅਤੇ ਸਬੰਧਤ ਵਸਤਾਂ ਦੀ ਪ੍ਰਦਰਸ਼ਨੀ ਨੂੰ ਪਹਿਲ ਦਿੱਤੀ ਜਾਵੇਗੀ ।
• ਪੰਜਾਬੀ ਸੁਭਾਅ ਅਨੁਸਾਰ ਭਾਗੀਦਾਰ ਦੀ ਅਦਾਕਾਰੀ ਕਿੰਨੀ ਕੁ ਸੁਭਾਵਿਕ ਹੈ ਤੇ ਉਹ ਪੰਜਾਬੀ ਪਹਿਰਾਵਾ ਤੇ ਸਬੰਧਤ ਵਸਤਾਂ ਪ੍ਰਦਰਸਿ਼ਤ ਕਰਨ ‘ਚ ਕਿੰਨੀ ਕੁ ਸਫ਼ਲ ਹੈ, ਦੇਖਿਆ ਜਾਵੇਗਾ ।
• ਭਾਗੀਦਾਰ ਘੱਟ ਤੋਂ ਘੱਟ ਇੱਕ ਮਿੰਟ ਸਟੇਜ ਤੇ ਹੀ ਆਪਣੇ ਸੱਭਿਆਚਾਰਕ ਪਹਿਰਾਵੇ ਦੀ ਪੇਸ਼ਕਾਰੀ ਕਰੇਗੀ ।
ਦੂਸਰਾ ਭਾਗ
ਸਾਰੀਆਂ ਭਾਗੀਦਾਰ ਮੁਟਿਆਰਾਂ ਵੱਲੋਂ ਬੋਲੀਆਂ ਸਮੇਤ ਲੋਕ ਨਾਚ ਗਿੱਧਾ:
• ਬੋਲੀਆਂ ਪਰਿਵਾਰਿਕ ਅਤੇ ਸੱਭਿਆਚਾਰਕ ਹੋਣ ।
• ਗਿੱਧੇ ਵਿਚ ਬੋਲੀ ਪਾਉਣ ਦੌਰਾਨ ਸਹਿਯੋਗੀ ਮੁਟਿਆਰਾਂ ਵੱਲ ਵੀ ਧਿਆਨ ਦੇ ਕੇ ਗਰੇਸ ਨੰਬਰ ਦਿੱਤੇ ਜਾਣਗੇ ।
• ਤਾਲ ਦਾ ਖਾਸ ਧਿਆਨ ਰੱਖਿਆ ਜਾਵੇ । ਬੋਲੀ ਦੌਰਾਨ ਸਹਾਇਕ ਸਮੱਗਰੀ ਵਰਤੀ ਜਾ ਸਕਦੀ ਹੈ, ਜੋ ਭਾਗੀਦਾਰ ਦੀ ਆਪਣੀ ਹੋਵੇਗੀ ।
• ਕਲੱਬ ਵੱਲੋਂ ਢੋਲਕੀ ਦਾ ਪ੍ਰਬੰਧ ਹੋਵੇਗਾ ।
ਤੀਸਰਾ ਭਾਗ
ਰਿਕਾਰਡਿਡ ਪੰਜਾਬੀ ਗੀਤ ਜਾਂ ਲੋਕ ਗੀਤ ‘ਤੇ ਨਾਚ ਕਲਾ ਦਾ ਪ੍ਰਦਰਸ਼ਨ :
• ਗੀਤ ਦੇ ਤਿੰਨ ਪੈਰ੍ਹਿਆਂ ‘ਤੇ ਹੀ ਨਾਚ ਕਲਾ ਦੀ ਪੇਸ਼ਕਾਰੀ ਕਰਨੀ ਹੋਵੇਗੀ ।
• ਅਸ਼ਲੀਲ ਗੀਤ ਦੀ ਮਨਾਹੀ ਹੋਵੇਗੀ ਅਤੇ ਗੀਤ ਗਾਇਕਾ ਦਾ ਹੀ ਗਾਇਆ ਹੋਣਾ ਚਾਹੀਦਾ ਹੈ ।
• ਪੰਜਾਬੀ ਗੀਤ, ਦੋ ਆਡੀਓ ਕੈਸਟਾਂ ਦੇ ਦੋਨਾਂ ਪਾਸੇ ਸ਼ੁਰੂ ਵਿਚ ਰਿਕਾਰਡ ਹੋਣਾ ਚਾਹੀਦਾ ਹੈ ਅਤੇ ਕੈਸਟਾਂ ਦਾ ਬਾਕੀ ਹਿੱਸਾ ਖਾਲੀ ਰੱਖਿਆ ਜਾਵੇ । ਕੈਸਟਾਂ ਭਾਗੀਦਾਰ ਦੀਆਂ ਆਪਣੀਆਂ ਹੋਣਗੀਆਂ ।
ਚੌਥਾ ਭਾਗ
ਜਾਣ ਪਹਿਚਾਣ ਅਤੇ ਪੰਜਾਬੀ ਸੱਭਿਆਚਾਰ ਨਾਲ਼ ਸਬੰਧਤ ਸਵਾਲ ਜਵਾਬ :
• ਭਾਗੀਦਾਰ ਦੋ ਜਾਂ ਤਿੰਨ ਸਵਾਲਾਂ ਦੇ ਜਵਾਬ ਦੇਵੇਗਾ ।
• ਭਾਗੀਦਾਰ ਦਾ ਆਤਮਵਿਸ਼ਵਾਸ, ਸ਼ਬਦ ਉਚਾਰਣ ਤੇ ਪੇਸ਼ਕਾਰੀ ਉਚੇਚੇ ਤੌਰ ਤੇ ਵਿਚਾਰੇ ਜਾਣਗੇ ।
• ਸਵਾਲਾਂ ਦਾ ਖੇਤਰ ਪੰਜਾਬੀ ਸੱਭਿਅਚਾਰਕ ਖੁਸ਼ੀ-ਗ਼ਮੀ, ਰੀਤੀ-ਰਿਵਾਜ, ਰਿਸ਼ਤੇ, ਗੀਤ, ਲੋਕ ਗੀਤ, ਬੋਲੀਆਂ ਰਸੋਈ, ਗਹਿਣੇ, ਵਸਤਰ ਸਬੰਧੀ ਭਾਵ ਸਮੁੱਚੇ ਪੰਜਾਬੀ ਸੱਭਿਆਚਾਰ ਅਤੇ ਭਾਰਤ, ਖਾਸ ਕਰਕੇ ਪੰਜਾਬ ਬਾਰੇ ਘੱਟੋ ਘੱਟ ਲੋੜੀਂਦੀ ਜਾਣਕਾਰੀ ਸਬੰਧੀ ਹੋਵੇਗਾ ।
• ਆਪਣੀ ਜਾਣ ਪਹਿਚਾਣ ਹੇਠ ਲਿਖੇ ਪੱਖਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੰਖੇਪ ਵਿਚ ਕਰਵਾਈ ਜਾਵੇ :
ਨਾਮ
ਪਿਤਾ ਦਾ ਨਾਮ
ਵਿਦਿਅਕ ਯੋਗਤਾ
ਵਿਸ਼ੇਸ਼ ਗੁਣ / ਸ਼ੌਂਕ
ਵਿਸ਼ੇਸ਼ ਪ੍ਰਾਪਤੀਆਂ
(ਨੋਟ : ਨਿਯਮਾਵਲੀ ‘ਚ ਤਬਦੀਲੀ ਹੋਣ ‘ਤੇ ਭਾਗੀਦਾਰਾਂ ਨੂੰ ਉਪਚੋਣ ਮੁਕਾਬਾਲੇ ਦੌਰਾਨ ਜਾਣਕਾਰੀ ਦੇ ਦਿੱਤੀ ਜਾਵੇਗੀ)
ਹੋਰ ਪੜੋ...