ਸੁਨੇਹਾ

ਨੈਸ਼ਨਲ ਯੂਥ ਵੈਲਫੇਅਰ ਕਲੱਬ (ਰਜਿ:), ਫਰੀਦਕੋਟ, (ਪੰਜਾਬ) ਭਾਰਤ
(ਸਬੰਧਤ : ਯੁਵਕ ਸੇਵਾਵਾਂ ਵਿਭਾਗ, ਫਰੀਦਕੋਟ)
ਪੇਸ਼ ਕਰਦਾ ਹੈ :

“ਧੀ ਪੰਜਾਬ ਦੀ ਪੁਰਸਕਾਰ - 2011”


ਬਾਬਾ ਫਰੀਦ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਤੇ ਨੈਸ਼ਨਲ ਯੂਥ ਵੈਲਫੇਅਰ ਕਲੱਬ (ਰਜਿ:) ਫਰੀਦਕੋਟ ਦੀ ਸਥਾਪਨਾ ਫਰਵਰੀ 1988 ਵਿਚ ਹੋਈ, ਜੋ ਯੁਵਕ ਸੇਵਾਵਾਂ ਵਿਭਾਗ (ਪੰਜਾਬ) ਨਾਲ ਸਬੰਧਤ ਹੈ । ਇਹ ਕਲੱਬ ਉਨ੍ਹਾਂ ਸ਼ਰਮਾਕਲ, ਕਲਾ ਅਤੇ ਸੇਵਾ ਦੇ ਖੇਤਰ ਵਿਚ ਕੁਝ ਕਰਨ ਦੀ ਇੱਛਾ ਰੱਖਣ ਵਾਲੇ ਨੌਜਵਾਨ ਗੱਭਰੂ ਅਤੇ ਸਾਹਸੀ ਮੁਟਿਆਰਾਂ ਨੂੰ ਢੁੱਕਵਾਂ ਮੰਚ ਪ੍ਰਦਾਨ ਕਰਦਾ ਹੈ । ਕਲੱਬ ਨੌਜਵਾਨਾਂ ਲਈ ਸੱਭਿਆਚਾਰਕ, ਸਾਹਸੀ, ਅੰਤਰਰਾਸ਼ਟਰੀ ਟੂਰ, ਹਾਇਕਿੰਗ ਟ੍ਰੈਕਿੰਗ, ਸਕੂਟਰ-ਮੋਟਰਸਾਈਕਲ ਸਦਭਾਵਨਾ ਸਫਾਰੀ, ਅੰਤਰਰਾਜੀ ਟੂਰ, ਸਮਾਜ ਸੇਵਾ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਏਕਤਾ, ਮਿੱਤਰਤਾ ਕੈਂਪਾਂ ਵਿਚ ਸ਼ਮੂਲੀਅਤ ਨਾਲ ਸਬੰਧਤ ਰੁਚੀਆਂ ਦੀ ਪੂਰਤੀ ਲਈ ਸ਼ਹਿਰ ਨਿਵਾਸੀਆਂ, ਸਰਕਾਰੀ ਅਤੇ ਗ਼ੈਰ ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕਰਦਾ ਹੈ ।

ਅਪ੍ਰੈਲ 2001 ਦੌਰਾਨ ਲਾਹੌਰ (ਪਾਕਿਸਤਾਨ) ਵਿਖੇ ਆਯੋਜਿਤ ਹੋਈ ਵਰਲਡ ਪੰਜਾਬੀ ਕਾਨਫਰੰਸ ਵਿਚ ਕਲੱਬ ਦੇ 6 ਨੌਜਵਾਨਾਂ ਨੇ ਭਾਗ ਲਿਆ ਅਤੇ ਲੋਕ ਨਾਚ ਭੰਗੜਾ ਦਾ ਪ੍ਰਦਰਸ਼ਨ ਕੀਤਾ । ਸਾਹਸੀ ਰੁਚੀਆਂ ਅਧੀਨ ਕਲੱਬ ਵੱਲੋਂ ਦੁਨੀਆਂ ਦੀ ਸਭ ਤੋਂ ਉੱਚੀ ਸੜਕ ਫਰੀਦਕੋਟ ਤੋਂ ਲੇਹ ਲਦਾਖ ਅਤੇ ਫਰੀਦਕੋਟ ਤੋਂ ਕਾਠਮੰਡੂ (ਨੇਪਾਲ) ਤੱਕ ਦਾ ਸਫ਼ਰ ਸਕੂਟਰ ਸਦਭਾਵਨਾ ਰੈਲੀ ਦੌਰਾਨ ਤੈਅ ਕੀਤਾ । ਸਮਾਜ ਨੂੰ ਦਰਪੇਸ਼ ਮੁੱਖ ਸਮੱਸਿਆ ਵਾਤਾਵਰਣ ਪ੍ਰਦੂਸ਼ਣ ‘ਤੇ ਸਕੂਟਰਾਂ ਰਾਹੀਂ ਵਾਤਾਵਰਣ ਚੇਤਨਾ ਰੈਲੀ ਫਰੀਦਕੋਟ ਤੋਂ ਡਲਹੌਜ਼ੀ (ਹਿਮਾਚਲ ਪ੍ਰਦੇਸ਼) ਤੱਕ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਕਲੱਬ ਦੇ 16 ਨੌਜਵਾਨਾਂ ਨੇ ਵਾਤਾਵਰਣ ਪ੍ਰਦੂਸ਼ਣ ਸਬੰਧੀ ਪ੍ਰਚਾਰ ਕੀਤਾ ।

ਕਲੱਬ ਵੱਲੋਂ ਇਲਾਕੇ ਦੇ ਲੋਕਾਂ ਨੂੰ ਲਾਸ਼ਾਂ ਸ਼ਮਸ਼ਾਨ ਘਾਟ ਪਹੁੰਚਾਉਣ ਲਈ "ਸ਼ਵ-ਵਾਹਨ" ਚਲਾਇਆ ਜਾ ਰਿਹਾ ਹੈ ।

ਹੋਰ ਪੜੋ...